ਪੰਜਾਬੀ ਕਵੀ ਚਰਨ ਸਿੰਘ

About

Introduction

ਚਰਨ ਸਿੰਘ ਇਕ ਚੇਤੰਨ ਅਤੇ ਜਾਗਰੂਕ ਕਵੀ

more_vert

Charan Singh

Personal Details

ਪੰਜਾਬੀ ਕਵੀ ਚਰਨ ਸਿੰਘclose

ਪੰਜਾਬੀ ਕਵੀ ਚਰਨ ਸਿੰਘ ਪ੍ਰਤੀਸ਼ੀਲ, ਪ੍ਰਤੀਬੱਧ ਅਤੇ ਚੇਤੰਨ ਕਵੀ ਹੈ ਜਿਸ ਦੀ ਕਵਿਤਾ ਬਹੁਤ ਹੀ ਗੰਭੀਰ, ਦਾਰਸ਼ਨਿਕ ਅਤੇ ਬੌਧਿਕ ਹੈ। ਆਧੁਨਿਕ ਪੰਜਾਬੀ ਕਵਿਤਾ ਵਿਚ ਚਰਨ ਸਿੰਘ ਦਾ ਵਿਸ਼ੇਸ਼ ਅਤੇ ਮਹੱਤਵਪੂਰਨ ਸਥਾਨ ਹੈ। ਸ਼ਾਇਰ ਚਰਨ ਸਿੰਘ ਕਿਸੇ ਤਪੱਸਵੀ ਵਾਂਗ ਪੰਜਾਬੀ ਕਵਿਤਾ ਨੂੰ ਪ੍ਰਣਾਇਆ ਹੋਇਆ ਹੈ। ਉਸਦੀ ਕਵਿਤਾ ਦੇ ਪਾਸਾਰਾਂ ਵਿਚ ਬ੍ਰਹਿਮੰਡੀ ਚੇਤਨਾ ਦੇ ਅੰਸ਼ ਥਾਂ ਥਾਂ ਝਲਕਾਰੇ ਮਾਰਦੇ ਹਨ। ਇਹਨਾਂ ਝਲਕਾਰਿਆਂ ਵਿਚ ਅੱਜ ਦੇ ਮਨੁੱਖ ਦੇ ਅਣਗ਼ੌਲੇ ਅਹਿਸਾਸ ਪੂਰੀ ਸਮੱਗਰਤਾ ਨਾਲ ਪੇਸ਼ ਹੁੰਦੇ ਹਨ। ਨਿੱਕੇ ਨਿੱਕੇ ਮਾਨਵੀ ਵਰਤਾਰੇ ਉਸ ਦੀਆਂ ਅਦਭੁੱਤ ਕਾਵਿਕ ਛੋਹਾਂ ਨਾਲ ਮਹਾਨ ਹੋ ਜਾਂਦੇ ਹਨ। ਸ਼ਾਇਰ ਚਰਨ ਸਿੰਘ ਦੀ ਸਾਧਨਾ ਤੇ ਚੇਤਨਾ ਇਕਸੁਰ ਹੋ ਕੇ ਇਕ ਸੱਜਰਾ ਤੇ ਨਿਵੇਕਲਾ ਕਾਵਿ-ਬਿਰਤਾਂਤ ਪੇਸ਼ ਕਰਦੀਆਂ ਹਨ, ਜਿਸ ਨਾਲ ਪਾਠਕ ਦਾ ਅੰਤਰਮਨ ਝੰਜੋੜਿਆ ਜਾਂਦਾ ਹੈ। ਮਾਨਵੀ ਇਤਿਹਾਸ ਦੇ ਆਦਿਕਾਲੀ ਅਤੇ ਸਮਕਾਲੀ ਪ੍ਰਸ਼ਨ, ਸ਼ਾਇਰ ਦੇ ਕਾਵਿ-ਉੱਤਰਾਂ ਦੀ ਉਡੀਕ ਵਿਚ ਕਤਾਰਾਂ ਬੰਨ੍ਹ ਕੇ ਆ ਖੜ੍ਹਦੇ ਹਨ। ਸ਼ਾਇਰ ਚਰਨ ਸਿੰਘ ਦੀ ਕਵਿਤਾ ਵਿਚ ਜ਼ਿੰਦਗੀ ਦੇ ਜਟਲ ਫਲਸਫੇ ਖ਼ੁਦ ਪ੍ਰਗਟ ਹੋ ਕੇ ਸਰਲ ਤੋਂ ਸਰਲ ਹੋ ਜਾਂਦੇ ਹਨ। ਇਹ ਕਵਿਤਾ ਮਨੁੱਖ ਨੂੰ ਆਪਣੇ ਹੋਣ-ਥੀਣ ਦੇ ਅਰਥਾਂ ਦੇ ਰੂਬਰੂ ਕਰਦੀ ਹੈ।

ਚਰਨ ਸਿੰਘ ਇਕ ਚੇਤਨ ਅਤੇ ਜਾਗਰੂਕ ਕਵੀ ਹੈ | ਉਸ ਦੇ ਕਾਵਿ- ਅਨੁਭਵ ਉਪਰ ਪੰਜਾਬ ਅਤੇ ਭਾਰਤ ਦੀਆਂ ਸਮਾਜਿਕ , ਸਭਿਆਚਾਰਕ , ਆਰਥਿਕ ਅਤੇ ਰਾਜਨੀਤਕ ਪਰਿਸਥਿਤੀਆਂ ਨੇ ਬੜਾ ਡੂੰਗਾ ਪ੍ਰਭਾਵ ਪਾਇਆ ਹੈ | ਚਰਨ ਸਿੰਘ ਦਾ ਜਨਮ 1 ਨਵੰਬਰ 1947 ਨੂੰ ਪਿੰਡ ਬੇਗੋਵਾਲ , ਜਿਲਾ ਕਪੂਰਥਲਾ ਮਾਤਾ ਸੰਤ ਕੌਰ ਤੇ ਪਿਤਾ ਸ ਲਾਲ ਸਿੰਘ ਦੇ ਘਰ ਹੋਇਆ | ਚਰਨ ਸਿੰਘ ਦਾ ਸਮੁਚਾ ਜੀਵਨ ਕਿਰਤ ਨਾਲ ਜੁੜਿਆ ਰਿਹਾ ਹੈ | ਚਰਨ ਸਿੰਘ ਨੇ ਆਪਣੀਆਂ ਕਵਿਤਾਵਾਂ ਵਿੱਚ ਵਸਤੂਗਤ ਜਗਤ ਦਾ ਵਿਸ਼ਲੇਸ਼ਣ ਕਰਨ ਦੌਰਾਨ ਸਮਾਜਿਕ ,ਆਰਥਿਕ ਅਤੇ ਰਾਜਨੀਤਕ ਮੁਦਿਆਂ ਨੂੰ ਬੜੀ ਗੰਭੀਰਤਾ ਨਾਲ ਉਠਾਇਆ ਹੈ |

ਅੱਜ ਦਾ ਮਨੁੱਖ ਤਣਾਓ-ਗ੍ਰਸਤ ਮਾਹੌਲ ਵਿਚ ਜੀਅ ਰਿਹਾ ਹੈ ਅਤੇ ਇਹ ਤਣਾਓ, ਮਨੁੱਖ ਦੀਆਂ ਇੱਛਾਵਾਂ ਅਤੇ ਉਸ ਦੀ ਔਕਾਤ ਵਿਚਲੀ ਦੂਰੀ ਕਾਰਨ ਦਿਨੋ ਦਿਨ ਵਧ ਰਿਹਾ ਹੈ। ਜ਼ਹੀਨ ਸ਼ਾਇਰ ਚਰਨ ਸਿੰਘ ਮਨੁੱਖੀ ਮਨ ਦੇ ਇਸ ਅੰਤਰ ਕਲੇਸ਼ ਨੂੰ ਬਾਖੂਬੀ ਸਮਝ ਕੇ ਅਤੇ ਕਵਿਤਾ ਰਾਹੀਂ ਪ੍ਰਗਟਾਅ ਕੇ ਮੁਕਤੀ ਦਾ ਰਾਹ ਤਲਾਸ਼ਦੇ ਹਨ। ਕਲਮ ਦੀ ਇਸ ਸਮਰੱਥਾ ਕਾਰਨ ਹੀ ਸ਼ਾਇਰ ਨੂੰ ਪੈਗ਼ੰਬਰ ਦਾ ਦਰਜਾ ਦਿੱਤਾ ਗਿਆ ਹੈ।

ਪੰਜਾਬੀ ਕਵੀ ਚਰਨ ਸਿੰਘ ਪ੍ਰਤੀਸ਼ੀਲ, ਪ੍ਰਤੀਬੱਧ ਅਤੇ ਚੇਤੰਨ ਕਵੀ ਹੈ ਜਿਸ ਦੀ ਕਵਿਤਾ ਬਹੁਤ ਹੀ ਗੰਭੀਰ, ਦਾਰਸ਼ਨਿਕ ਅਤੇ ਬੌਧਿਕ ਹੈ। ਆਧੁਨਿਕ ਪੰਜਾਬੀ ਕਵਿਤਾ ਵਿਚ ਚਰਨ ਸਿੰਘ ਦਾ ਵਿਸ਼ੇਸ਼ ਅਤੇ ਮਹੱਤਵਪੂਰਨ ਸਥਾਨ ਹੈ। ਰੋਮਾਂਟਿਕ ਪ੍ਰਗਤੀਵਾਦੀ ਕਵਿਤਾ ਦੇ ਦੌਰ ਉਪਰੰਤ ਪ੍ਰਯੋਗਵਾਦੀ ਕਵਿਤਾ ਦੀ ਸ਼ੁਰੂਆਤ ਹੋਣ ਨਾਲ ਪੰਜਾਬੀ ਕਵਿਤਾ ਯਥਾਰਥਮੁਖੀ ਪੜਾਅ ਵਿਚ ਦਾਖ਼ਲ ਹੁੰਦੀ ਹੈ ਅਤੇ ਇਸ ਦੌਰ ਦੇ ਪ੍ਰਮੁੱਖ ਕਵੀ ਡਾ. ਜਸਬੀਰ ਸੰਘ ਆਹਲੂਵਾਲੀਆ, ਡਾ. ਰਵਿੰਦਰ ਰਵੀ ਅਤੇ ਅਜਾਇਬ ਕਮਲ ਦੀ ਤਿੱਕੜੀ ਦੇ ਨਾਲ ਨਾਲ ਸਥਾਪਿਤ ਹੋਇਆ ਕਵੀ ਚਰਨ ਸਿੰਘ ਅੱਜ ਵੀ ਓਸੇ ਜੋਸ਼ੋ- ਖਰੋਸ਼ ਅਤੇ ਜ਼ਿੰਮੇਵਾਰੀ ਨਾਲ ਲਗਾਤਾਰ ਪੰਜਾਬੀ ਕਵਿਤਾ ਰਚ ਰਿਹਾ ਹੈ। ਅੱਜ ਦਾ ਮਨੁੱਖ ਤਣਾਓ-ਗ੍ਰਸਤ ਮਾਹੌਲ ਵਿਚ ਜੀਅ ਰਿਹਾ ਹੈ ਅਤੇ ਇਹ ਤਣਾਓ, ਮਨੁੱਖ ਦੀਆਂ ਇੱਛਾਵਾਂ ਅਤੇ ਉਸ ਦੀ ਔਕਾਤ ਵਿਚਲੀ ਦੂਰੀ ਕਾਰਨ ਦਿਨੋ ਦਿਨ ਵਧ ਰਿਹਾ ਹੈ। ਜ਼ਹੀਨ ਸ਼ਾਇਰ ਚਰਨ ਸਿੰਘ ਮਨੁੱਖੀ ਮਨ ਦੇ ਇਸ ਅੰਤਰ ਕਲੇਸ਼ ਨੂੰ ਬਾਖੂਬੀ ਸਮਝ ਕੇ ਅਤੇ ਕਵਿਤਾ ਰਾਹੀਂ ਪ੍ਰਗਟਾਅ ਕੇ ਮੁਕਤੀ ਦਾ ਰਾਹ ਤਲਾਸ਼ਦੇ ਹਨ। ਕਲਮ ਦੀ ਇਸ ਸਮਰੱਥਾ ਕਾਰਨ ਹੀ ਸ਼ਾਇਰ ਨੂੰ ਪੈਗ਼ੰਬਰ ਦਾ ਦਰਜਾ ਦਿੱਤਾ ਗਿਆ ਹੈ।

ਚਰਨ ਸਿੰਘ ਦੀ ਕਵਿਤਾ ਜਜ਼ਬਾਤ ਤੇ ਬੌਧਿਕਤਾ ਦਾ ਸੂਖਮ ਸੁਮੇਲ ਹੈ। ਅਥਾਹ ਬੇਰੋਕ ਰਵਾਨੀ ਉਸ ਦੀ ਕਵਿਤਾ ਦੇ ਮੁੱਖ ਲੱਛਣ ਹਨ। ਕਿਤੇ ਕਿਤੇ ਉਸਦੀ ਕਲਮ ਨਸ਼ਤਰ ਬਣਕੇ ਮਨਾਂ ਅੰਦਰਲੀਆਂ ਗੰਢਾਂ ਦੀ ਚੀਰਫਾੜ ਕਰਕੇ ਚੈਨ ਦਾ ਦਰਵਾਜ਼ਾ ਖੋਲ੍ਹਦੀ ਹੈ। ਉਸ ਦੀਆਂ ਦਰਜਨਾਂ ਕਿਤਾਬਾਂ ਇਸ ਗੱਲ ਦੀਆਂ ਗਵਾਹ ਹਨ ਕਿ ਕਵੀ ਦਹਾਕਿਆਂ ਤੋਂ ਸ਼ਬਦਾਂ ਦਾ ਧਰਮ ਪਾਲ ਰਿਹਾ ਹੈ। ਮੇਰਾ ਵਿਸ਼ਵਾਸ ਹੈ ਕਿ ਚਰਨ ਸਿੰਘ ਦੀ ਕਵਿਤਾ ਦੇ ਪਾਠਕ ਆਪਣੇ ਮਨ ਦੀ ਸੁੱਚਤਾ ਨੂੰ ਹੋਰ ਸੁੱਚੀ ਤੇ ਸਦੀਵੀ ਕਰਨ ਦੇ ਯੋਗ ਹਨ।

ਅੱਜ ਦੇ ਯੁਗ ਦੀ ਵਿਡੰਬਨਾ ਹੈ ਕਿ ਮਨੁੱਖ ਕਵਿਤਾ ਤੋਂ ਦੂਰ ਹੋ ਕੇ ਮਸ਼ੀਨ ਦਾ ਗ਼ੁਲਾਮ ਬਣਦਾ ਜਾ ਰਿਹਾ ਹੈ। ਅੱਜ ਦਾ ਸਮਾਜਿਕ, ਰਾਜਨੀਤਕ ਅਤੇ ਆਰਥਿਕ ਢਾਂਚਾ ਵੀ ਮਨੁੱਖਤਾ ਦੇ ਅਨੁਕੂਲ ਨਹੀਂ ਹੈ। ਇਸ ਸੰਕਟਮਈ ਸਥਿਤੀ ਵਿਚ ਕਵਿਤਾ ਹੀ ਉਹ ਆਸਰਾ ਹੈ ਜੋ ਮਨੁੱਖ ਨੂੰ ਮਨੁੱਖ ਹੋਣ ਦੇ ਅਰਥ ਦਸਦਾ ਹੈ। ਸ਼ਾਇਰ ਚਰਨ ਸਿੰਘ ਦੀ ਸਮੁੱਚੀ ਕਵਿਤਾ ਦਾ ਹਰ ਅੰਸ਼ ਬ੍ਰਹਿਮੰਡੀ ਚੇਤਨਾ ਨਾਲ ਜੁੜਿਆ ਹੋਣ ਦੇ ਨਾਲ ਨਾਲ ਇਕ ਨਰੋਏ, ਖੂਬਸੂਰਤ, ਉੱਤਮ ਅਤੇ ਸਰਬ ਸਾਂਝੇ ਸੰਸਾਰ ਦੀ ਸਿਰਜਣਾ ਦੀ ਤਾਂਘ ਪ੍ਰਗਟਾਉਂਦਾ ਹੈ। ਇਸ ਗੱਲ ਦੀ ਵਿਆਖਿਆ ਕਰਨ ਨਾਲੋਂ ਚੰਗਾ ਹੈ ਕਿ ਚਰਨ ਸਿੰਘ ਦੀ ਸ਼ਾਇਰੀ ਦੀ ਅੰਤਰਝਾਤ ਪਾਈ ਜਾਵੇ ਅਤੇ ਰੂਹ ਨਾਲ ਮਾਣਿਆ ਜਾਵੇ।

ਪੰਜਾਬੀ ਕਾਵਿ ਧਾਰਾਦੀਆਂ ਪ੍ਰਗਤੀਵਾਦੀ ਅਤੇ ਉੱਤਰ ਆਧੁਨਿਕਤਾਵਾਦੀ ਪ੍ਰਵਿਰਤੀਆਂ ਦੀਆਂ ਤੇਹਾ ਹੇਠ ਵਗਦੀ ਚਰਨ ਸਿੰਘ ਦੀ ਆਧੁਨਿਕਤਾਵਾਦੀ ਪ੍ਰਵਿਰਤੀ ਸਰਸਵਤੀ ਨਦੀ ਵਾਂਗ ਇਹਨਾਂ ਦੋਹਾਂ ਪ੍ਰਵਿਰਤੀਆਂ ਨੂੰ ਇਕ -ਦੂਸਰੀ ਵਿੱਚ ਅਭੇਦ ਕਰਨ ਦੇ ਮਹੱਤਵਪੂਰਨ ਕਾਰਜ ਨੂੰ ਸਰੰਜਾਮਿ ਦਿੰਦੀ ਹੈ | ਚਰਨ ਸਿੰਘ ਪਿਛਲੇ ਚਾਰ ਦਹਾਕਿਆਂ ਤੋਂ ਆਧੁਨਿਕ ਪੰਜਾਬੀ ਕਾਵਿ ਦੇ ਖੇਤਰ ਵਿੱਚ ਨਿਰੰਤਰ ਕਰਮਸ਼ੀਲ ਹੈ ਅਤੇ ਇਸ ਦੌਰਾਨ ਉਸ ਦੀਆਂ ਲਗਪਗ 40 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕਿਆ ਹਨ | ਗਿਣਾਤਮਕ ਅਤੇ ਗੁਣਾਤਮਕ, ਦੋਹਾਂ ਪੱਖਾਂ ਤੋਂ ਉਸਨੇ ਪੰਜਾਬੀ ਕਾਵਿ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ | ਬੇਸ਼ਕ ਉਹ 1980 ਈ. ਤੋਂ ਕੈਨੇਡਾ ਵਿੱਚ ਨਿਵਾਸ ਕਰ ਰਿਹਾ ਹੈ ਪਰ ਉਹ ਪੰਜਾਬੀ ਕਾਵਿ ਦੇ ਮੁੱਖ ਧਾਰਾ ਦੇ ਸੰਚਾਲਕ ਕਵੀਆਂ ਵਿੱਚ ਸ਼ਿਰੋਮਣੀ ਸਥਾਨ ਰੱਖਦਾ ਹੈ | ਉਹ ਸਤਿਅਮ, ਸ਼ਿਵਮ ਅਤੇ ਸੁੰਦਰਮ ਦਾ ਕਵੀ ਹੈ| ਉਸ ਨੇ ਵਿਗਿਆਨ ਅਤੇ ਅਧਿਆਤਮ ਦੇ ਦਰਮਿਆਨ ਇਕ ਅਦਭੁਤ ਸੁਮੇਲ ਸਿਰਜਣ ਦਾ ਪ੍ਰਯਾਸ ਕੀਤਾ ਹੈ| ਉਹ ਸਹੀ ਅਰਥਾਂ ਵਿੱਚ ਮਾਨਵਵਾਦੀ ਕਵੀ ਹੈ ਅਤੇ ਉਸਦਾ ਕਾਵਿ-ਪ੍ਰਵਚਨ ਵਿਸ਼ਵਾਰਥੀ ਹੈ|

ਉੱਘੇ ਕਵੀ ਚਰਨ ਸਿੰਘ ਦੀ ਸਾਧਨਾ ਨੂੰ ਮੈਂ ਸਲਾਮ ਕਰਦਾ ਹਾਂ ਅਤੇ ਉਸ ਦੀਆਂ ਚੰਦ ਸਤਰਾਂ ਨਾਲ ਤੁਹਾਡੀ ਸਾਂਝ ਪੁਆਉਂਦਾ ਹਾਂ-
“ਮੈਂ ਚੀਰ ਕੇ ਪਹਾੜ ਨਦੀਆਂ ਵਹਾ ਦੇਵਾਂ।
ਮੈਂ ਸਹਿਰਾ ਦੇ ਤਪਦੇ ਥਲ ‘ਚ ਜੰਗਲ ਉਗਾ ਦੇਵਾਂ।
ਮੈਂ ਪੱਥਰਾਂ ਨੂੰ ਤਰਨਾ ਸਿਖਾ ਦੇਵਾਂ,
ਰੁੱਖਾਂ ਨੂੰ ਪੈਰ ਲਾ ਦੇਵਾਂ।
ਮੈਂ ਕਬਰਾਂ ਚੋਂ ਜ਼ਿੰਦਗੀ ਜਗਾ ਦੇਵਾਂ।
ਮੈਂ ਚਾਹੁੰਦਾ ਹਾਂ, ਮੈਂ ਆਪਣਾ ਜੀਵਨ
ਜੀਵਨ ਦੀ ਚੜ੍ਹਦੀ ਕਲਾ ਨੂੰ ਅਰਪਣ ਕਰ ਜਾਵਾਂ, ਕੁਝ ਕਰਕੇ ਮਰ ਜਾਵਾਂ।“
ਧੰਨਵਾਦ!
ਹਰਦਮ ਸਿੰਘ ਮਾਨ

ਮੇਰਾ ਜਨਮ ਪਿੰਡ ਬੇਗੋਵਾਲ , ਜ਼ਿਲਾ ਕਪੂਰਥਲਾ ਮਾਤਾ ਸੰਤ ਕੌਰ ਤੇ ਪਿਤਾ ਸ਼ ਲਾਲ ਸਿੰਘ ਦੇ ਘਰ ਹੋਇਆ | ਮੇਰੇ ਜਨਮ ਤੋਂ ਜਲਦੀ ਹੀ ਬਾਅਦ ਮੇਰੇ ਪਿਤਾ ਜੀ ਪਰਿਵਾਰ ਸਮੇਤ ਜਲੰਧਰ ਸ਼ਹਿਰ ਆ ਵਾਸੇ | ਮੈ ਮੁਢਲੀ ਵਿਦਿਆ ਜਲੰਧਰ ਤੇ ਦਸਵੀਂ ਸਿਆਲਕੋਟ ਖ਼ਾਲਸ਼ਾ ਹਾਈ ਸਕੂਲ ਜਲੰਧਰ ਤੋਂ ਕੀਤੀ | ਮੈਂ ਬੀ .ਏ. ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ ਜਲੰਧਰ ਤੋਂ ਕੀਤੀ ਤੇ ਉਚ ਵਿਦਿਆ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਪ੍ਰਾਪਤ ਕੀਤੀ | ਕਵਿਤਾ ਲਿਖਣ ਦਾ ਸ਼ੋਂਕ ਮੈਨੂੰ ਜਮਾਂਦਰੂ ਸੀ | ਮੈਨੂੰ ਮੈਗ਼ਜ਼ੀਨ ਵਿਚ ਰੰਗਦਾਰ ਤਸਵੀਰਾਂ, ਕੁਦਰਤ, ਦਰਿਆ, ਪਹਾੜ ਬੜੇ ਦਿਲਚਸਪ ਲੱਗਦੇ | ਮੇਰੇ ਮਨ ਅੰਦਰ ਇਹਨਾਂ ਨੂੰ ਦੇਖ ਕੇ ਇਕ ਉਮੰਗ ਉੱਠਦੀ ਜੋ ਮੂਲ ਰੂਪ ਵਿਚ ਕਾਵਿ - ਬੀਜ ਦੇ ਰੂਪ ਵਿਚ ਮੇਰੀ ਸ਼ਖ਼ਸੀਅਤ 'ਚ ਬੀਜੀ ਗਈ | ਸ਼ੁਰੂ ਵਿਚ ਮੈਨੂੰ ਸਟੇਜੀ ਕਵੀਆਂ ਦੇ ਮੁਸ਼ਾਇਰੇ ਸੁਣਨ ਦਾ ਅਤਿਅੰਤ ਸ਼ੋਂਕ ਸੀ |

Award of Distinction, Indo-Canadian Time, 1984

Distinction Award, Indo-Canadian Time 1986.

Prof. Mohan Singh Memorial Foundation, Canada.

Award of Distinction Radio RimJim, Canada, 1993.

NRI Sabha, Jalandhar City, Award of Distinction, 2003.

Award for the contribution to punjabi Literature, 2007.

Award for Outstanding Contribution to the punjabi Poetry from International Association of Punjabi Authors & Artists, I.N.C., 2011.

Award for Outstanding Contribution towards Punjabi Literature, from Canadian International Punjabi Sahit Academy, Canada, 2011.

ਪੰਜਾਬੀ ਕਾਵਿ ਧਾਰਾ ਦੀਆਂ ਪ੍ਰਗਤਿਵਾਦੀ ਅਤੇ ਆਧੁਨਿਕਤਾਵਾਦੀ ਪ੍ਰਵਿਰਤੀਆਂ ਦੀਆਂ ਤੈਹਾਂ ਹੇਠ ਵਗਦੀ ਚਰਨ ਸਿੰਘ ਦੀ ਆਧੁਨਿਕਤਾਵਾਦੀ ਪ੍ਰਵਿਰਤੀ ਸਰਸਵਤੀ ਨਦੀ ਵਾਂਗ ਇਨ੍ਹਾਂ ਦੋਹਾਂ ਪ੍ਰਿਵਾਰਤੀਆਂ ਨੂੰ ਇਕ - ਦੂਸਰੀ ਵਿਚ ਅਬੇਦ ਕਰਨ ਦੇ ਮਹੱਤਵਪੂਰਨ ਕਾਰਜ ਨੂੰ ਸਰੰਜਾਮਿ ਦਿੰਦੀ ਹੈ |

ਪੰਜਾਬੀ ਕਾਵਿ ਧਾਰਾ ਦੀਆਂ ਪ੍ਰਗਤਿਵਾਦੀ ਅਤੇ ਆਧੁਨਿਕਤਾਵਾਦੀ ਪ੍ਰਵਿਰਤੀਆਂ ਦੀਆਂ ਤੈਹਾਂ ਹੇਠ ਵਗਦੀ ਚਰਨ ਸਿੰਘ ਦੀ ਆਧੁਨਿਕਤਾਵਾਦੀ ਪ੍ਰਵਿਰਤੀ ਸਰਸਵਤੀ ਨਦੀ ਵਾਂਗ ਇਨ੍ਹਾਂ ਦੋਹਾਂ ਪ੍ਰਿਵਾਰਤੀਆਂ ਨੂੰ ਇਕ - ਦੂਸਰੀ ਵਿਚ ਅਬੇਦ ਕਰਨ ਦੇ ਮਹੱਤਵਪੂਰਨ ਕਾਰਜ ਨੂੰ ਸਰੰਜਾਮਿ ਦਿੰਦੀ ਹੈ |

ਪੰਜਾਬੀ ਕਾਵਿ ਧਾਰਾ ਦੀਆਂ ਪ੍ਰਗਤਿਵਾਦੀ ਅਤੇ ਆਧੁਨਿਕਤਾਵਾਦੀ ਪ੍ਰਵਿਰਤੀਆਂ ਦੀਆਂ ਤੈਹਾਂ ਹੇਠ ਵਗਦੀ ਚਰਨ ਸਿੰਘ ਦੀ ਆਧੁਨਿਕਤਾਵਾਦੀ ਪ੍ਰਵਿਰਤੀ ਸਰਸਵਤੀ ਨਦੀ ਵਾਂਗ ਇਨ੍ਹਾਂ ਦੋਹਾਂ ਪ੍ਰਿਵਾਰਤੀਆਂ ਨੂੰ ਇਕ - ਦੂਸਰੀ ਵਿਚ ਅਬੇਦ ਕਰਨ ਦੇ ਮਹੱਤਵਪੂਰਨ ਕਾਰਜ ਨੂੰ ਸਰੰਜਾਮਿ ਦਿੰਦੀ ਹੈ |

Awards

subject
subject
subject
subject
subject
subject
subject
subject
subject
Contact

Get In Touch

location_on
Canada

8771-143 Street
V3W4G4
Surrey BC, Canada

email
Email

[email protected]

phone
Phone

(+1)778-564-0331

(+1)604-448-0331